"ਅਜ਼ਾਜ਼-ਉੱਦ-ਦੀਨ, ਉਹਦਾ ਕੀ ਹੈ? ਉਹ ਤਾਂ ਮੇਰੇ ਹਰਮ ਵਿਚ ਹੈ। ਪਰ ਇਹ ਨਾਇਯਾਬ ਹੀਰਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਰਣਜੀਤ ਸਿੰਘ ਆਹਲਾ ਨਸਲ ਦੀ ਸ਼ਿਕਾਰੀ ਕੁੱਤੀ, ਫੁਰਤੀਲੀ ਘੋੜੀ ਤੇ ਸੁੰਦਰ ਇਸਤਰੀ ਕਿਸੇ ਹੋਰ ਕੋਲ ਰਹਿਣ ਨਹੀਂ ਦਿੰਦਾ।" ਮਹਾਰਾਜਾ ਰਣਜੀਤ ਸਿੰਘ ਦੀ ਇਕੋ ਅੱਖ ਮੋਰਾਂ ਉੱਤੇ ਇਕਾਗਰ ਹੋਈ ਰਹਿੰਦੀ ਹੈ।
ਉਸਦਾ ਚਿਰਹਾ ਭੱਖ ਕੇ ਲਾਲ ਹੋ ਜਾਂਦਾ ਹੈ, "ਤੁਸੀਂ ਉਸਨੂੰ ਦੱਸਿਆ ਨਹੀਂ ਕਿ ਲਾਹੌਰ ਸਰਕਾਰ ਨੇ ਯਾਦ ਕੀਤੈ?… ਸ਼ੇਰ-ਏ-ਪੰਜਾਬ ਰਣਜੀਤ ਸਿੰਘ ਨੇ ਬੁਲਾਇਆ ਹੈ? ਇਸ ਨਾਫਰਮਾਨੀ ਦਾ ਨਤੀਜਾ ਜਾਣਦੀ ਹੈ ਉਹ?"
"ਹਾਂ, ਮਾਹਰਾਜ ਉਸਨੂੰ ਸਰਕਾਰ ਦੀ ਤਾਕਤ ਦਾ ਪੂਰਾ ਪੂਰਾ ਇਲਮ ਹੈ।" ਸਾਖੇ ਖਾਨ ਬੋਲਿਆ।
"ਨਹੀਂ! ਉਸਨੂੰ ਮੇਰੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਅੰਦਾਜ਼ਾ ਹੁੰਦਾ ਤਾਂ ਸਿਰ ਦੇ ਬਲ ਭੱਜੀ ਆਉਂਦੀ। ਉਹਨੇ ਅਜੇ ਮੇਰੇ ਹੱਥ ਨਹੀਂ ਦੇਖੇ। ਮੈਂ ਸਣੇ ਪੰਜਾਬ ਸਾਰਾ ਲਾਹੌਰ ਫੂਕ'ਦੂੰ। ਮੈਨੂੰ ਮੋਰਾਂ ਚਾਹੀਦੀ ਹੈ, ਮੋਰਾਂ। ਲੱਗੀ ਸਮਝ?" ਆਵੇਸ਼ ਵਿਚ ਆ ਕੇ ਮਹਾਰਾਜਾ ਰਣਜੀਤ ਸਿੰਘ ਆਪਣੀ ਸਵਰਨ ਕੁਰਸੀ ਦੇ ਮੁੱਠੇ 'ਤੇ ਮੁੱਕੀਆਂ ਮਾਰਨ ਲੱਗ ਪਿਆ।
ਘੋੜੀ 'ਤੇ ਸਵਾਰ ਹੋ ਕੇ ਧਿਆਨ ਸਿੰਘ ਕਿਲ੍ਹੇ ਤੋਂ ਬਾਹਰ ਇੰਝ ਮੂੰਹ ਲਟਕਾਈ ਨਿਕਲਿਆ ਕਿ ਜਿਵੇਂ ਹੁਣੇ ਹੁਣੇ ਕੁੜੀ ਦੱਬ ਕੇ ਆਇਆ ਹੁੰਦਾ ਹੈ। ਉਸ ਦੇ ਅੰਦਰ ਚੱਲਦੇ ਦਵੰਦ ਯੁੱਧ ਬਾਰੇ ਜਿਵੇਂ ਉਸਦੀ ਕਾਲੀ ਕਾਬਲੀ ਘੋੜੀ ਵੀ ਜਾਣੂ ਹੋ ਗਈ ਹੁੰਦੀ ਹੈ, ਇਸ ਲਈ ਉਸਦੀ ਚਾਲ ਵੀ ਬਹੁਤ ਧੀਮੀ ਹੋ ਗਈ ਹੈ।
ਮੋਰਾਂ ਨੂੰ ਪਲੰਘ 'ਤੇ ਲਿਟਾ ਕੇ ਮਹਾਰਾਜਾ ਉਸ ਨੂੰ ਵਾਹੋਦਾਹੀ ਚੁੰਮਣ ਲੱਗ ਪਿਆ। ਮਹਾਰਾਜਾ ਮੋਰਾਂ ਨੂੰ ਇੰਝ ਟੁੱਟ ਕੇ ਪਿਆ ਜਿਵੇਂ ਉਹ ਕਿਸੇ ਇਸਤਰੀ ਨਾਲ ਪਿਆਰ ਨਹੀਂ ਬਲਕਿ ਅਫਗਾਨੀ ਫੌਜਾਂ ਨਾਲ ਲੜਾਈ ਕਰ ਰਿਹਾ ਹੋਵੇ।
ਮੋਰਾਂ ਨਖਰਾ ਦਿਖਾਉਂਦੀ ਹੋਈ ਮਹਾਰਾਜੇ ਦੀ ਛਾਤੀ ਵਿਚ ਹਲਕੀ ਜਿਹੀ ਮੁੱਕੀ ਮਾਰਦੀ ਹੈ, "ਹਟੋ ਨਾ ਮਹਾਰਾਜ! ਕੀ ਕਰਦੇ ਹੋ… ਬਹੁਤ ਸਤਾਉਂਦੇ ਹੋ ਤੁਸੀਂ… ਬੰਦੀ ਕਿੰਨੀ ਵਾਰ ਕਹਿ ਚੁੱਕੀ ਹੈ ਪਿਆਰ ਕਰਿਆ ਕਰੋ, ਧੱਕਾ ਨਹੀਂ…।"
"ਮੈਂ ਕੀ ਕਰਾਂ ਹਮਲਾਵਰਾਂ ਤੇ ਅਫਗਾਨੀਆਂ ਨੇ ਮੈਨੂੰ ਧੱਕਾ ਕਰਨ ਦੀ ਆਦਤ ਪਾ ਦਿੱਤੀ ਹੈ, ਮੋਰਾਂ। ਨਾਲੇ ਬਚਪਨ ਤੋਂ ਸਿੱਖ ਮਿਸਲਾਂ ਦੀ ਖਾਨਾਜੰਗੀ ਦੇਖਦਾ ਆਇਆ ਹਾਂ।" ਮਹਾਰਾਜਾ ਮੁੱਛਾਂ ਨੂੰ ਵਟੇ ਚਾੜ੍ਹਣ ਲੱਗ ਜਾਂਦਾ ਹੈ।
"ਇਸ ਵਾਰ ਮੋਰਾਂ ਕੰਚਨੀ ਤੁਹਾਡੀ ਸਾਲਗਿਰਾ ਦੀ ਰੋਜ਼ ਪੂਰੀ ਰਾਤ ਐਸਾ ਨਾਚ ਨੱਚੇਗੀ ਕੀ ਤਵਾਰੀਖ ਦੇ ਪੰਨੇ ਵੀ ਉਸਨੂੰ ਕਦੇ ਭੁੱਲ ਨਹੀਂ ਸਕਣਗੇ। ਤੁਹਾਡੇ ਕੰਨਾਂ ਨੂੰ ਮੇਰੇ ਘੂੰਗਰੂਆਂ ਦੀ ਛਨਕਾਹਟ ਵਿਚ ਬਸ਼ੀਰਾ ਬਿੱਲੋ (ਉਸ ਸਮੇਂ ਦੀ ਪ੍ਰਸਿੱਧ ਗਵਿਤਰੀ) ਦੀ ਆਵਾਜ਼ ਫਿੱਕੀ ਤੇ ਬੇਸੁਰੀ ਲੱਗੇਗੀ।"
"ਤੁਸੀਂ ਸ਼ਾਹ ਜ਼ਮਾਨ ਦੁਰਾਨੀ ਨੂੰ ਲਲਕਾਰਦੇ ਹੋਏ ਕਿਹਾ ਸੀ, ਐ ਅਬਦਾਲੀ ਦੇ ਪੋਤੇ ਬਾਹਰ ਨਿਕਲ ਦੇਖ ਚੜ੍ਹਤ ਸਿੰਘ ਦਾ ਪੋਤਾ ਆਇਆ ਹੈ। ਮੇਰੇ ਨਾਲ ਦੋ ਹੱਥ ਕਰ। ਸਰਦਾਰ ਬਹਾਦਰ, ਜੇ ਤੁਸੀਂ ਚੜ੍ਹਤ ਸਿੰਘ ਦੇ ਪੋਤੇ ਹੋ ਤਾਂ ਮੈਂ ਵੀ ਜੈ ਸਿੰਘ ਕਨ੍ਹਈਆ ਦੀ ਪੋਤੀ ਹਾਂ। ਮੇਰੇ ਨਾਲ ਬਿਸਤਰ-ਯੁੱਧ ਕਰੋ।"
ਮਹਿਤਾਬ ਕੌਰ ਦੀ ਚੁਣੌਤੀ ਸੁਣ ਕੇ ਰਣਜੀਤ ਸਿੰਘ ਜੋਸ਼ ਵਿਚ ਆ ਜਾਂਦਾ ਹੈ।
ਮੋਰਾਂ ਮਹਾਰਾਜੇ ਦੇ ਪੱਟਾਂ ਵਿਚ ਸਿਰ ਰੱਖ ਕੇ ਲੇਟ ਜਾਂਦੀ ਹੈ, "ਮਹਾਰਾਜ ਤੁਹਾਡੀ ਆਗੋਸ਼ ਵਿਚ ਆ ਕੇ ਕਿੰਨਾ ਸਕੂਨ ਮਿਲਦਾ ਹੈ, ਇਹ ਮੈਂ ਅਲਫਾਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ। ਮੈਂ ਆਪਣੇ ਆਪ ਨੂੰ ਬਹੁਤ ਮਹਿਫੂਜ਼ ਮਹਿਸੂਸ ਕਰਦੀ ਹਾਂ ਤੁਹਾਡੀਆਂ ਬਾਹਾਂ ਵਿਚ ਆ ਕੇ।"
ਅਕਾਲੀ ਫੂਲਾ ਸਿੰਘ ਸੁਆਲ ਕਰਦਾ ਹੈ, "ਕੀ ਤੁਹਾਨੂੰ ਆਪਣੇ ਚਰਿੱਤਰ ਵਿਚ ਆ ਰਹੀ ਗਿਰਾਵਟ ਬਾਰੇ ਕੋਈ ਇਲਮ ਨਹੀਂ ਹੈ?"
"ਮੈਂ ਸਰਬ ਉੱਚ ਅਦਾਲਤ ਵਿਚ ਖੜ੍ਹਾ ਹਾਂ, ਇਸ ਲਈ ਜਿਰਹਾ ਨਹੀਂ ਕਰਾਂਗਾ। ਤੁਸੀਂ ਫੈਸਲਾ ਸੁਣਾਉ ਮੈਨੂੰ ਖਿੜੇ ਮੱਥੇ ਕਬੂਲ ਹੋਵੇਗਾ।" ਰਣਜੀਤ ਸਿੰਘ ਸਿਰ ਝੁਕਾ ਲੈਂਦਾ ਹੈ
No comments:
Post a Comment